ਧਰਮ ਦਾ ਪ੍ਰਪੰਚ-ਵਿਗਿਆਨ

ਡਗਲਸ ਐਲਨ 

ਸੁਰਿੰਦਰ ਸਿੰਘ 

ਧਰਮ-ਅਧਿਐਨ ਦੇ ਵਿਦਵਾਨ ਅਕਸਰ ‘ਧਰਮ ਦੇ ਪ੍ਰਪੰਚ-ਵਿਗਿਆਨ’ ਨੂੰ ਵੀਹਵੀਂ ਸਦੀ ਦੀਆਂ ਧਰਮ-ਅਧਿਐਨ ਦੀਆਂ ਪ੍ਰਮੁੱਖ ਪਹੁੰਚਾਂ ਅਤੇ ਅਨੁਸ਼ਾਸਨ ਜਿਵੇਂ ਕਿ ‘ਧਰਮ ਦਾ ਇਤਿਹਾਸ’, ‘ਧਰਮ ਦਾ ਮਾਨਵ-ਵਿਗਿਆਨ’, ‘ਧਰਮ ਦਾ ਮਨੋਵਿਗਿਆਨ’, ‘ਧਰਮ ਦਾ ਸਮਾਜ-ਸ਼ਾਸਤਰ’ ਜਾਂ ‘ਧਰਮ ਦਾ ਦਰਸ਼ਨ-ਸ਼ਾਸਤਰ’, ਆਦਿ ਬਾਰੇ ਸ਼ਾਇਦ ਕੁਝ ਸੂਝ ਜ਼ਰੂਰ ਹੋਵੇਗੀ ਭਾਵੇਂ ਕਿ ਉਹਨਾਂ ਦੇ ਇਸ ਸੰਬੰਧੀ ਕੁਝ ਬੁਨਿਆਦੀ ਵਿਚਾਰ ਪੂਰੀ ਤਰ੍ਹਾਂ ਠੀਕ ਨਾ ਵੀ ਹੋਣ। ਫਿਰ ਵੀ ਥੋੜ੍ਹੇ ਹੀ ਪਾਠਕਾਂ ਨੂੰ ਸੰਕਲਪੀ-ਸ਼ਬਦ ‘ਧਰਮ-ਪ੍ਰਪੰਚ-ਵਿਗਿਆਨ’ ਬਾਰੇ ਅਤੇ ਇਸ ਅਨੁਸ਼ਾਸਨ ਅਤੇ ਇਸ ਪਹੁੰਚ ਦੇ ਵਿਸਥਾਰ ਬਾਰੇ ਸਮਝ ਹੋਵੇਗੀ।ਇੱਕ ਪ੍ਰਾਰੰਭਿਕ ਅਭਿਆਸਨਿਮਨ ਲਿਖਤ ਅਭਿਆਸ-ਪ੍ਰਕਿਰਿਆ ਧਰਮ-ਪ੍ਰਪੰਚ-ਵਿਗਿਆਨ ਦੇ ਤਰਕ-ਵਿਧਾਨ ਅਤੇ ਇਸ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਵਿੱਚ ਸਹਾਇਤਾ ਕਰੇਗੀ। ਇਸ ਤਰਕ-ਵਿਧਾਨ ਅਤੇ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪਾਠ ਦੇ ਅਗਲੇ ਪੰਨਿਆਂ ਵਿੱਚ ਕੀਤਾ ਜਾਵੇਗਾ।ਬਹੁਤ ਸਾਰੇ ਸਮਾਜਾਂ ਅਤੇ ਸੰਸਥਾਵਾਂ ਨੂੰ ‘ਧਾਰਮਿਕ’ ਹੋਣ ਵਜੋਂ ਵਰਣਿਤ ਕੀਤਾ ਜਾਂਦਾ ਰਿਹਾ ਹੈ। ਅਰਬਾਂ ਹੀ ਮਨੁੱਖ ਅੱਜ ਆਪਣੇ ਆਪ ਨੂੰ ਧਾਰਮਿਕ ਦਰਸਾਉਂਦੇ ਹਨ। ਸਾਡੇ ਕੁਝ ਬਹੁਤ ਹੀ ਆਮ ਵਰਤੇ ਜਾਂਦੇ ਭਾਸ਼ਾਈ ਸੰਕਲਪ ਜਿਵੇਂ ਕਿ ‘ਪਰਮਾਤਮਾ,’ ‘ਆਤਮਾ,’ ‘ਸਵਰਗ,’ ‘ਮੁਕਤੀ,’ ‘ਪਾਪ’ ਅਤੇ ‘ਬੁਰਾਈ’ ਆਦਿ ‘ਧਾਰਮਿਕ’ ਹਨ। ਇੱਥੋਂ ਤੱਕ ਕਿ ਉਹ ਮਨੁੱਖ ਜਿਹੜੇ ਇਹ ਦਾਅਵਾ ਕਰਦੇ ਹਨ ਕਿ ਉਹ ‘ਧਾਰਮਿਕ’ ਨਹੀਂ ਹਨ, ਆਮ ਤੌਰ ‘ਤੇ ਉਹ ਵੀ ਇਹ ਸਮਝਦੇ ਹਨ ਕਿ ‘ਧਾਰਮਿਕ’ ਹੋਣ ਤੋਂ ਕੀ ਭਾਵ ਹੁੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਦੁਆਰਾ ਰਚੇ ਗਏ ਸੰਕਲਪ ਤੋਂ ਜਾਣੂ ਹਨ।ਧਰਮ ਪ੍ਰਤੀ ਸਾਰੀਆਂ ਗਿਆਨਾਤਮਕ ਪਹੁੰਚਾਂ ਜਿਨ੍ਹਾਂ ਵਿੱਚ ਧਰਮ-ਪ੍ਰਪੰਚ-ਵਿਗਿਆਨ ਵੀ ਸ਼ਾਮਿਲ ਹੈ, ਆਲੋਚਨਾਤਮਕ-ਚਿੰਤਨ ਨਾਲ ਸੰਬੰਧਿਤ ਹਨ। ਜਦੋਂ ਅਸੀਂ ‘ਧਰਮ’ ਅਤੇ ‘ਧਾਰਮਿਕ’ ਆਦਿ ਸੰਕਲਪਾਂ ਬਾਰੇ ਆਲੋਚਨਾਤਮਕ ਤਰੀਕੇ ਨਾਲ ਸੋਚਦੇ ਹਾਂ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਸੀਂ ਆਮ ਤੌਰ… Download PDF

More Articles

Shopping Cart
Scroll to Top