₹500.00
Author: Prof. Puran Singh
Editor: Jaswinder Singh
Publisher: Naad Pargaas
Hardcover: Pages 416
Language: Punjabi
Edition: 1st (2013)
ISBN-10: 0- 9875342-5- 4
ISBN-13: 9 780987 534255
10 in stock
₹500.00
Author: Prof. Puran Singh
Editor: Jaswinder Singh
Publisher: Naad Pargaas
Hardcover: Pages 416
Language: Punjabi
Edition: 1st (2013)
ISBN-10: 0- 9875342-5- 4
ISBN-13: 9 780987 534255
10 in stock
About the Author
ਜਸਵਿੰਦਰ ਸਿੰਘ (1986-) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਿੱਖ-ਅਧਿਐਨ ਦੇ ਅਸਿਸਟੈਂਟ ਪੋਫ਼ੈਸਰ ਵਜੋਂ ਕਾਰਜਸ਼ੀਲ ਹਨ।ਇਨ੍ਹਾਂ ਨੇ ਐੱਮ.ਏ. (ਸਿੱਖ-ਅਧਿਐਨ) ਅਤੇ ਪੀ.ਐਚ-ਡੀ. ਦੀਆਂ ਡਿਗਰੀਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀਆਂ। ਆਪ ਹੁਣ ਤੱਕ ਦੋ ਦਰਜਨ ਤੋਂ ਵਧੀਕ ਖੋਜ-ਪੱਤਰ ਪ੍ਰਕਾਸ਼ਿਤ ਕਰ ਚੁੱਕੇ ਹਨ। ਆਪ ਦੇ ਅਧਿਐਨ ਦੇ ਵਿਸ਼ੇਸ ਖਤੇਰ ਵਿਆਖਿਆ ਸ਼ਾਸਤਰ, ਇਤਿਹਾਸ, ਮਿੱਥ ਤੇ ਰਹੱਸਵਾਦ ਹਨ।
ਪ੍ਰੋ. ਪੂਰਨ ਸਿੰਘ ਇੱਕ ਅਸਮਾਨ ਦੀ ਰੌਣਕ ਵਿਚ ਲੱਖਾ ਅਸਮਾਨਾਂ ਦੀ ਬਰਕਤ ਪੈਦਾ ਕਰਨ ਦੇ ਸਮਰਥ ਲੇਖਕ ਹੈ। ਰਸੀਲੇ ਚਾਵਾਂ ਦਾ ਉਛਾਲੇ ਮਾਰਦਾ ਜੋਸ਼ ਉਸਦੀ ਰਚਨਾ ਵਿੱਚ ਤਾਕਤਵਰ ਦਰਿਆ ਵਾਂਗ ਵਹਿੰਦਾ ਹੈ। ਉਹ ਪ੍ਰੀਤ ਦੇ ਤਿਖੇ ਲੋਰ ਦਾ ਨਸ਼ਿਆਇਆ ਕਦੇ ਹਰੇ ਘਾਹਾਂ ‘ਤੇ ਲੇਟਣੀਆ ਲੈਂਦਾ ਫਿਰਦਾ ਹੈ, ਕਦੇ ਕਾਲੇ ਸਿਆਹ ਕੇਸਾਂ ਵਿਚ ਤਾਰੇ ਤੋੜ ਤੋੜ ਸਜਾਉਦਾ ਹੈ, ਕਦੇ ਦਰਖ਼ਥਾ ਨੂੰ ਜੱਫੀਆਂ ਪਾਉਦਾ ਹੈ, ਕਦੇ ਡੰਗਰਾਂ ਦੇ ਗਲੇ ‘ਚ ਬਾਹਾਂ ਪਾ ਹੰਝੂ ਕੇਰਦਾ ਹੈ ਤੇ ਕਦੇ ਚੰਨ ਦੇ ਹੁਸਨ ਨੂੰ ਦੇਖ ਉਸ ਦੀਆਂ ਚੀਕਾ ਨਿਕਲ ਜਾਦੀਆਂ ਹਨ। ਇਕ ਫੁੱਲ ਵਿੱਚੋਂ ਬਾਗ਼ ਦੀ ਮਹਿਕ ਪੈਦਾ ਕਰ ਦੇਣਾ ਉਸ ਦੀ ਕਲਮ ਦੲ ਕਮਾਲ ਹੈ। ਉਸ ਦੀ ਪ੍ਰੇਮ ਦੀ ਸਾਣ ‘ਤੇ ਤਿੱਖੀ ਹੋਈ ਸੁਰਤਿ ਰਸਨਾ-ਆਵੇਸ਼ ਵਿੱਚ ਖਿਆਲ ਤੇ ਮਨ ਦੀ ਉਲਝਣ ਦਾ ਕੋਈ ਰੰਗ ਬਰਦਾਸ਼ਤ ਨਹੀ ਕਰ ਸਕਦੀ।
ਪੂਰਨ ਸਿੰਘ ਦਾ ਜਿਸਮ ਵੀ ਰੂਹ ਦੇ ਪੈਂਡਿਆ ਦਾ ਮੁਸਾਫਿਰ ਬਣ ਚੁੱਕਾ ਸੀ। ਜਿਸਮ ਦੇ ਅੰਦਾਜ਼ ਆਪਣੀ ਕੋਮਲਤਾ ‘ਚ ਰੂਹ ਦੇ ਇਸ਼ਾਰਿਆ ‘ਤੇ ਹੀ ਨੱਚਦੇ ਹਨ ਕਿਉਂਕਿ ਮਨੁੱਖ ਦੀ ਕੋਮਲ ਸੁਰਤਿ ਹਰ ਘੜੀ ਰੂਹਾਨੀ ਉਛਾਲ ਦੀ ਮੰਗ ਕਰਦੀ ਹੈ। ਜੀਵਨ ਦੇ ਬਾਹਰੀ ਵੇਰਵੇ ਉਸਦੀ ਰੂਹ ਦੀ ਪਰਵਾਜ਼ ਦੀਆਂ ਕਹਾਣੀਆਂ ਹੀ ਹਨ। ਉਸਦਾ ਅਦ੍ਰਿਸ਼ਟ ਮੰਡਲ ਜ਼ਰਖੇਜ਼, ਵਿਸ਼ਾਲ ਤੇ ਬਲਵਾਨ ਹੋਣ ਕਰਕੇ ਉਸ ਦੀ ਰਚਨਾ ਦਾ ਸੁਹਜ ਅਤੇ ਰਸੀਲਾ ਸੰਗੀਤ ਮਨ ਨੂੰ ਜ਼ਿਆਦਾ ਧੁਹ ਪਾਉਂਦਾ ਹੈ। ਉਸ ਦੇ ਰਚਨਾ ਆਵੇਸ਼ ਦੇ ਸੁਹਜ ਵਿੱਚ ਅਸਮਾਨਾਂ ਦੀ ਗਰਜ ਅੱਧ-ਖੁੱਲ੍ਹੀ ਮਸਤਾਨੀ ਅੱਖ ਦੀ ਮਾਰ ਵਿੱਚੋਂ ਹੀ ਪ੍ਰਗਟ ਹੁੰਦੀ ਹੈ।ਉਹ ਬਰਫ਼ਾਂ ਲੱਦੇ ਦੁੱਧ ਚਿੱਟੇ ਪਹਾੜਾਂ ‘ਚ ਘਿਰੀਆਂ ਮਿੱਠਿਆਂ ਝੀਲਾਂ ਨੂੰ ਆਪਣੀ ਮਿਠਾਸ ਨਾਲ ਸ਼ਹਿਦ ਕਰ ਵਿਖਾਉਦਾ ਹੈ। ਮਨੁੱਖ ਤਾਂ ਕੀ, ਚੰਨ, ਤਾਰੇ ਵੀ ਇਸ ਮਿਠਾਸ ਨੂੰ ਤਰਸ ਤਰਸ ਆਪਣੀਆਂ ਰਿਸ਼ਮਾਂ ਇਸ ‘ਤੇ ਸਟੁਦੇ ਹਨ। ਧਰਮ ਕੀ ਅਸਮ ਸ਼ਾਨ ‘ਚੋਂ ਉਹ ਮਨੁੱਖੀ ਸਮਾਜ ਤੇ ਰਾਜਨੀਤੀ ਦੇ ਰੰਗ ਦਿਖਾ ਉੱਚੇ ਮਨੁੱਖ ਦੇ ਦਰਸ਼ਨ ਕਰਾਉਦਾ ਹੈ। ਉਸ ਦੀਆਂ ਲਿਖਤਾਂ ਵਿਚ ਹਜ਼ਰਤ ਈਸਾ, ਮੁਹੰਮਦ ਸਾਹਿਬ, ਮਹਾਤਮਾ ਬੁੱਧ, ਕ੍ਰਿਸ਼ਨ ਜੀ, ਵਿਕਟਰ ਹਿਊਗੋ, ਗੈਟੇ, ਦਾਂਤੇ, ਗੌਰੰਗਾ ਸੁਆਮੀ, ਹਨੁਮਾਨ, ਪਦਮਨੀ, ਹਾਫਿਜ, ਨਗੂਚੀ, ੳਕਾਕੂਰਾ ਆਦਿ ਪੈਗ਼ੰਬਰੀ ਅਤੇ ਉੱਚੀਆਂ ਸਿਰਜਣਾਤਮਕ ਸਖ਼ਸੀਅਤਾਂ ਸ਼ਾਮਲ ਹੋ ਕੇ ਉਸਦੇ ‘ਸਿੱਖ-ਪੰਜਾਬ’ ਦਾ ਸਗਲੀ ਧਰਤੀ ‘ਤੇ ਵਿਸਥਾਰ ਕਰਦੀਆ ਹਨ। ਸੁਰਤਿ ਦੀ ਸੰਗੀਤਕ ਪਰਵਾਜ਼ ਨਾਲ ਸਰਸ਼ਾਰ ਇਹ ਲਿਖਤਾਂ ਮਨੁੱਖਤਾ ਕਰਦੀਆਂ ਹਨ। ਸੁਰਤਿ ਦੀ ਸੰਗੀਤਕ ਪਰਵਾਜ਼ ਨਾਲ ਸਰਸ਼ਾਰ ਇਹ ਲਿਖਤਾ ਮਨੁੱਖਤਾ ਦੀ ਮੁੱਲਵਾਨ ਧਰੋਹਰ ਹਨ। ਇਹਨਾਂ ਨਾਲ ਜੁੜਨਾ ਜੀਵਨ ਦੀ ਸੰਗੀਤਕ ਤਰਜ਼ ਦਾ ਆਪਣੀ ਦਿੱਬਤਾ ਦੇ ਸੰਗੀਤ ਨਾਲ ਜੁੜਨਾ ਹੈ।
Weight | 872 g |
---|---|
Dimensions | 200 × 200 × 100 cm |
Pages | 270 |
Reviews
There are no reviews yet.